ਭੂਮਿਕਾ

ਜੇ ਤੁਸੀਂ ਇੱਕ ਪੇਸ਼ੇਵਰ ਹੋ, ਇਹ ਯਕੀਨੀ ਬਣਾਉ ਕਿ ਕੈਨੇਡਾ ਪਹੁੰਚਣ ਤੋਂ ਪਹਿਲਾਂ ਤੁਹਾਡੇ ਪ੍ਰਮਾਣ ਪੱਤਰਾਂ ਨੂੰ ਮਾਨਤਾ ਪ੍ਰਾਪਤ ਹੋਏਗੀ, ਤਾਂ ਜੋ ਜੇ ਭਾਸ਼ਾ ਜਾਂ ਅਪਗ੍ਰੇਡ ਕਰਨ ਦੇ ਕੋਰਸ ਲੋੜੀਂਦੇ ਹੋਣ ਤਾਂ ਤੁਸੀਂ ਆਪਣਾ ਦੇਸ਼ ਛੱਡਣ ਤੋਂ ਪਹਿਲਾਂ ਹੀ ਉਹ ਸ਼ੁਰੂ ਕਰ ਸਕੋ।  ਕੈਨੇਡਾ ਵਿਚ ਕੰਮ ਕਰਨ ਬਾਰੇ ਜਾਣਕਾਰੀ ਇੱਥੇ ਲੱਭੀ ਜਾ ਸਕਦੀ ਹੈ। ਉੱਤਰਪੂਰਬੀ ਓਨਟਾਰੀਓ ਵਿੱਚ,  ਨੌਕਰੀਆਂ ਦੇ ਇੰਨ੍ਹਾਂ 20 ਵਰਗਾਂ ਨੂੰ ਲਗਭਗ ਤਿੰਨ ਚੌਥਾਈ ਵਾਰ ਕੰਮ ਤੇ ਰੱਖਿਆ ਜਾਂਦਾ ਹੈ:

 • ਭੋਜਨ ਅਤੇ ਪੇਅ ਸਰਵਰ
 • ਮਿਲਰਾਈਟ
 • ਆਮ ਮਜ਼ਦੂਰ
 • ਰੂਮ ਅਟੈਂਡੈਂਟ
 • ਆਮ ਮਜ਼ਦੂਰ
 • ਉਪਕਰਣ ਚਾਲਕ
 • ਪ੍ਰਸ਼ਾਸਨ/ਕਲਰਕ
 • ਲਾਈਫਗਾਰਡ
 • ਪਲਾਂਟ ਆਪਰੇਟਰ
 • ਟਰੱਕ ਡਰਾਈਵਰ
 • ਰਜਿਸਟਰਡ ਵਿਹਾਰਕ ਨਰਸ
 • ਰਜਿਸਟਰਡ ਨਰਸ
 • ਪਰਸਨਲ ਸਪੋਰਟ ਵਰਕਰ
 • ਆਰਾ ਮਿੱਲਾਂ ਅਤੇ ਤਾਰਕ ਵਰਕਰ
 • ਗਰਮੀ ਦੇ ਵਿਦਿਆਰਥੀ
 • ਸਹਾਇਕ ਰਿਹਾਇਸ਼ੀ ਕੌਂਸਲਰ
 • ਪ੍ਰੋਫੈਸਰ
 • ਵਿਕਰੇਤਾ ਕਲਰਕ
 • ਕੈਸ਼ੀਅਰ
 • ਡ੍ਰਿਲਰ ਸਹਾਇਕ
 • ਰਿਹਾਇਸ਼ੀ ਵਰਕਰ

ਅਸੀਂ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਉਣ ਤੋਂ ਪਹਿਲਾਂ ਕਮਿਊਨਿਟੀ ਵਿੱਚ ਨੌਕਰੀ ਦੇ ਅਵਸਰਾਂ ਬਾਰੇ ਜਾਂਚ ਕਰੋ।

ਪ੍ਰਮੁੱਖ ਉਦਯੋਗ

ਉੱਤਰਪੂਰਬੀ ਓਨਟਾਰੀਓ ਵਿੱਚ ਅਧਾਰਤ ਬਹੁਤ ਸਾਰੀਆਂ ਵੱਡੀਆਂ ਕੌਮਾਂਤਰੀ ਖੁਦਾਈ ਅਤੇ ਜੰਗਲਾਤ ਕੰਪਨੀਆਂ ਹਨ। ਉੱਤਰਪੂਰਬੀ ਓਨਟਾਰੀਓ ਦੇ ਪ੍ਰਮੁੱਖ ਸਨਅਤੀ ਸੈਕਟਰਾਂ ਵਿੱਚ ਸ਼ਾਮਲ ਹਨ:

 • ਖਾਣਾਂ, ਜੰਗਲਾਤ ਅਤੇ ਸਹੂਲਤਾਂ
 • ਦੇ ਨਾਲ ਇਹਨਾਂ ਵਿੱਚ ਵੀ ਨੌਕਰੀਆਂ ਉਪਲਬੱਧ ਹਨ:
 • ਸਿਹਤ ਸੰਭਾਲ
 • ਕਾਲਜ
 • ਯੂਨੀਵਰਸਿਟੀਆਂ
 • ਨਿਰਮਾਣ
 • ਹੌਸਪਿਟੈਲਿਟੀ ਸੇਵਾਵਾਂ
 • ਸੰਚਾਰ
 • ਏਵੀਏਸ਼ਨ
 • ਇੰਜੀਨੀਅਰਿੰਗ
 • ਸਮਾਜਕ ਸੇਵਾਵਾਂ ਅਤੇ ਦੂਜੇ ਕਿੱਤੇ

ਨੌਕਰੀ ਲੱਭਣਾ

ਨੌਕਰੀ ਲੱਭਣ ਬਾਰੇ ਔਨਲਾਈਨ ਸਰੋਤਾਂ ਦੀ ਜਾਂਚ ਕਰੋ, ਤਰਜੀਹੀ ਤੌਰ ਤੇ ਤੁਹਾਡੇ ਕੈਨੇਡਾ ਪਹੁੰਚਣ ਤੋਂ ਪਹਿਲਾਂ । ਨੌਕਰੀ ਲੱਭਣ ਦੀ ਪ੍ਰਕਿਰਿਆ ਵਿੱਚ ਤੁਹਾਡੀ ਮਦਦ ਲਈ, ਉੱਤਰਪੂਰਬੀ ਓਨਟਾਰੀਓ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਇੰਮਪਲੌਇਮੈਂਟ ਓਨਟਾਰੀਓ ਦੇ ਦਫ਼ਤਰ ਹਨ। ਕੈਨੇਡਾ ਦੀ ਸਰਕਾਰ ਦਾ ਨੈਸ਼ਨਲ ਜੌਬ ਬੈਂਕ ਨੌਕਰੀਆਂ ਲਈ ਇੱਕ ਸ਼ਾਨਦਾਰ ਸਰੋਤ ਹੈ, ਅਤੇ ਫਾਰ ਨੌਰਥਈਸਟ ਟ੍ਰੇਨਿੰਗ ਬੋਰਡ ਕੋਲ ਇੱਕ ਖੇਤਰੀ ਜੌਬ ਬੈਂਕ ਹੈ।

ਰੋਜ਼ਗਾਰ ਸੇਵਾਵਾਂ

ਪ੍ਰੋਫੈਸ਼ਨਜ਼ ਨੌਰਥ (ਪੀਐਨਐਨ) ਲੌਰੈਨਸ਼ੀਅਨ ਯੂਨੀਵਰਸਿਟੀ ਦੀ ਇੱਕ ਪਹਿਲ ਹੈ ਜਿਹੜੀ ਲੇਬਰ ਦੀ ਘਾਟ ਵਾਲੇ ਰੋਜ਼ਗਾਰਦਾਤਾਵਾਂ ਅਤੇ ਅੰਤਰਰਾਸ਼ਟਰੀ ਸਿਖਲਾਈ ਪ੍ਰਾਪਤ ਪੇਸ਼ੇਵਰਾਂ (ਆਈਟੀਪੀਜ਼ – ITPs) ਨੂੰ ਬਿਨਾਂ ਕਿਸੇ ਲਾਗਤ ਦੇ ਉੱਤਰੀ ਓਨਟਾਰਿਓ ਵਿੱਚ ਰੋਜ਼ਗਾਰ ਲੱਭਣ ਵਿੱਚ ਸਹਾਇਤਾ ਕਰਦੀ ਹੈ।

 

ਸਾਡੇ ਮਾਣਮੱਤੇ ਪ੍ਰਾਯੋਜਕ

ਸਾਡੇ ਨਾਲ ਸੰਪਰਕ ਕਰੋ

Timmins and District Multicultural Centre
119 Pine Street South, Suite 10
Timmins, ON P4N 2K3
705-269-8622
www.timminsmulticultural.ca

North Bay & District Multicultural Centre
100 Main Street East
North Bay, ON P1B 1A8
705-495-8931
www.nbdmc.ca

Back to top