ਉੱਤਰਪੂਰਬੀ ਓਨਟਾਰੀਓ ਵਿੱਚ ਤੁਹਾਡਾ ਸੁਆਗਤ ਹੈ

ਸਮੁੱਚੇ ਯੂਰਪੀਅਨ ਦੇਸ਼ ਉੱਤਰਪੂਰਬੀ ਓਨਟਾਰੀਓ ਦੇ ਭੂਗੋਲਿਕ ਖੇਤਰ ਵਿੱਚ ਫਿੱਟ ਹੋ ਸਕਦੇ ਹਨ। ਇਹ ਜੰਗਲਾਂ ਅਤੇ ਝੀਲਾਂ, ਖੇਤੀਬਾੜੀ ਵਾਲੀ ਉਪਜਾਊ ਜ਼ਮੀਨ ਅਤੇ ਜੀਵੰਤ ਭਾਈਚਾਰਿਆਂ ਦੀ ਧਰਤੀ ਹੈ। ਨਵੇਂ ਆਏ ਲੋਕ ਜਗ੍ਹਾ, ਮੌਸਮ ਅਤੇ ਲੋਕਾਂ ਦੀ ਮਿੱਤਰਤਾ ਨੂੰ ਪਸੰਦ ਕਰਦੇ ਹਨ। ਉਹ ਵੱਡੇ ਸ਼ਹਿਰਾਂ ਵਿੱਚ ਆਪਣੇ ਦੋਸਤਾਂ ਨੂੰ ਸ਼ੇਖ਼ੀ ਮਾਰਦੇ ਹਨ ਕਿ ਉਹ ਸਿਰਫ ਪੰਜ ਮਿੰਟ ਵਿੱਚ ਆਪਣੇ ਕੰਮ ਤੇ ਪਹੁੰਚ ਸਕਦੇ ਹਨ।

ਉੱਤਰਪੂਰਬੀ ਓਨਟਾਰੀਓ ਦੀ 565,000 ਦੀ ਆਬਾਦੀ ਵਿੱਚ ਸੂ ਸੇਂਟ ਮੈਰੀ, ਸਡਬਰੀ, ਨਾਰਥ ਬੇਅ ਅਤੇ ਟਿਮਮਿਨਜ਼ ਜਿਹੇ ਹੱਬ ਸ਼ਹਿਰ ਸ਼ਾਮਲ ਹਨ, ਪਰ ਉੱਥੇ ਬਹੁਤ ਸਾਰੇ ਛੋਟੇ ਭਾਈਚਾਰੇ ਵੀ ਹਨ ਜਿੱਥੇ ਨਵੇਂ ਆਉਣ ਵਾਲੇ ਲੋਕ ਉਨੱਤੀ ਕਰ ਰਹੇ ਹਨ। ਇਸ ਸਾਈਟ ਤੇ ਕਮਿਊਨਿਟੀਆਂ ਦੀ ਪੜਚੋਲ ਕਰਨ ਲਈ ਸਮਾਂ ਕੱਢੋ, ਅਤੇ ਸਾਨੂੰ ਲਗਦਾ ਹੈ ਕਿ ਤੁਹਾਨੂੰ ਤੁਹਾਡੀਆਂ ਲੋੜਾਂ ਮੁਤਾਬਕ ਇੱਕ ਤੋਂ ਵੱਧ ਮਿਲਣਗੀਆਂ। ਹੇਠ ਲਿਖੇ ਭਾਗ ਵਿੱਚ ਅਸੀਂ ਕੁਝ ਮੁੱਖ ਤੱਥ ਅਤੇ ਅੰਕੜੇ ਮੁਹੱਈਆ ਕਰਾ ਰਹੇ ਹਾਂ ਜੋ ਤੁਹਾਨੂੰ ਉੱਤਰਪੂਰਬੀ ਓਨਟਾਰੀਓ ਨੂੰ ਆਪਣਾ ਨਵਾਂ ਘਰ ਬਣਾਉਣ ਦਾ ਫੈਸਲਾ ਕਰਨ ਵਿੱਚ ਮਦਦ ਕਰ ਸਕਦੇ ਹਨ।

ਉੱਤਰਪੂਰਬੀ ਓਨਟਾਰੀਓ ਵਿੱਚ ਇੱਕ ਤਰੋਤਾਜ਼ਾ ਨਵੇਂ

ਸਾਡੇ ਮਾਣਮੱਤੇ ਪ੍ਰਾਯੋਜਕ

ਸਾਡੇ ਨਾਲ ਸੰਪਰਕ ਕਰੋ

Timmins and District Multicultural Centre
119 Pine Street South, Suite 10
Timmins, ON P4N 2K3
705-269-8622
www.timminsmulticultural.ca

North Bay & District Multicultural Centre
100 Main Street East
North Bay, ON P1B 1A8
705-495-8931
www.nbdmc.ca

Back to top