ਸਵਾਗਤ ਭੂਮਿਕਾ

ਓਨਟਾਰੀਓ ਕੈਨੇਡਾ ਦੇ ਸਭ ਤੋਂ ਖੁਸ਼ਹਾਲ ਸੂਬਿਆਂ ਵਿੱਚੋਂ ਇੱਕ ਹੈ। ਇਸ ਵਿੱਚ ਵਿਆਪਕ ਉਤਪਾਦਨ, ਵਿੱਤੀ ਅਤੇ ਕਾਰੋਬਾਰੀ ਸੇਵਾਵਾਂ ਦੇ ਨਾਲ ਵਿਭਿੰਨਤਾ ਵਾਲੀ ਅਰਥਵਿਵਸਥਾ ਹੈ। ਓਨਟਾਰੀਓ ਕੈਨੇਡਾ ਦੇ ਕੁੱਲ ਆਰਥਿਕ ਉਤਪਾਦਨ ਦਾ ਲਗਭਗ 40% ਅਤੇ ਦੇਸ਼ ਦੇ ਅੱਧੇ ਤੋਂ ਜ਼ਿਆਦਾ ਉਤਪਾਦਨ ਨਿਰਯਾਤ ਦਾ ਯੋਗਦਾਨ ਪਾਉਂਦਾ ਹੈ। ਕਾਰੋਬਾਰ ਹਾਲ ਹੀ ਦੇ ਸਾਲਾਂ ਵਿੱਚ ਖਾਸ ਤੌਰ 'ਤੇ ਸੂਚਨਾ ਤਕਨਾਲੋਜੀ, ਆਟੋਮੋਟਿਵ ਸੈਕਟਰ ਅਤੇ ਰਸਾਇਣਕ ਉਦਯੋਗਾਂ ਦੇ ਖੇਤਰਾਂ ਵਿੱਚ ਨਿਰਯਾਤ ਤੇ ਵੱਧ ਧਿਆਨ ਕੇਂਦਰਿਤ ਕਰਨ ਵੱਲ ਵਧ ਰਹੇ ਹਨ।

ਇਸ ਸੈਕਸ਼ਨ ਵਿੱਚ ਅਸੀਂ ਇਹ ਦਸਦੇ ਹਾਂ ਕਿ ਬਿਜ਼ਨੈਸ ਇਮੀਗ੍ਰੈਂਟ ਦੇ ਰੂਪ ਵਿੱਚ ਅਪਲਾਈ ਕਰਕੇ ਤੁਸੀਂ ਓਨਟਾਰੀਓ ਦੇ ਦਿਲਚਸਪ ਬਿਜ਼ਨੈਸ ਸੈਕਟਰ ਦਾ ਹਿੱਸਾ ਕਿਵੇਂ ਬਣ ਸਕਦੇ ਹੋ। ਅਰਜ਼ੀ ਦੀ ਪ੍ਰਕਿਰਿਆ ਬਾਰੇ ਜਾਣੋ, ਅਤੇ ਇੱਕ ਸਫਲ ਨਿਵੇਸ਼ਕ ਜਾਂ ਉਦਯੋਗਪਤੀ ਬਣਨ ਲਈ ਤੁਹਾਨੂੰ ਲੋੜੀਂਦੀ ਮਦਦ ਪ੍ਰਾਪਤ ਕਰੋ।

ਕਾਰੋਬਾਰ ਸ਼ੁਰੂ ਕਰਨਾ

ਬਹੁਤ ਸਾਰੇ ਪ੍ਰਵਾਸੀ ਉਦਯੋਗਪਤੀ ਉੱਤਰਪੂਰਬੀ ਓਨਟਾਰੀਓ ਵਿੱਚ ਕਾਰੋਬਾਰ ਖਰੀਦਣ ਲਈ ਆਉਂਦੇ ਹਨ। ਸਾਨੂੰ ਪਤਾ ਲੱਗ ਰਿਹਾ ਹੈ ਕਿ ਨਵੇਂ ਆਉਣ ਵਾਲਿਆਂ ਲਈ ਮੋਟਲ, ਹੋਟਲ, ਰੈਸਟੋਰੈਂਟ, ਫਾਸਟ ਫੂਡ ਫਰੈਂਚਾਈਜ਼ਿਜ਼ , ਗੈਸ ਸਟੇਸ਼ਨ, ਫਾਰਮੇਸੀਆਂ, ਕਨਵੀਨੀਐਂਸ ਸਟੋਰ ਅਤੇ ਵਪਾਰਕ ਸੰਪਤੀ ਖਰੀਦਣਾ ਸਭ ਤੋਂ ਆਮ ਵਪਾਰ ਹੈ। ਦੂਸਰੇ ਆਪਣੇ ਸ਼ਹਿਰ ਜਾਂ ਕਸਬੇ ਦੇ ਕਿਸੇ ਕਾਰੋਬਾਰੀ ਕੇਂਦਰ ਜਾਂ ਪ੍ਰੋਵਿੰਸ਼ੀਅਲ ਸੈਂਟਰ ਦੀ ਸਹਾਇਤਾ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ। ਉੱਤਰੀ ਓਨਟਾਰੀਓ ਦੇ ਉਦਯੋਗਪਤੀ ਫੈੱਡਨੌਰ ਜਾਂ ਨਾਰਦਰਨ ਓਨਟਾਰੀਓ ਹੈਰੀਟੇਜ ਫੰਡ ਕਾਰਪੋਰੇਸ਼ਨ ਤੋਂ ਮਦਦ ਲਈ ਯੋਗ ਹੋ ਸਕਦੇ ਹਨ। ਇਹ ਉਹ ਸਰਕਾਰੀ ਆਰਥਿਕ ਵਿਕਾਸ ਏਜੰਸੀਆਂ ਹਨ ਜੋ ਖਾਸ ਤਰਜੀਹ ਵਾਲੇ ਖੇਤਰਾਂ ਵਿੱਚ ਕਾਰੋਬਾਰੀ ਵਿਕਾਸ ਦੀ ਹਿਮਾਇਤ ਕਰਦੀਆਂ ਹਨ।

ਮਹੀਨਾਵਾਰ ਉੱਤਰੀ ਓਨਟਾਰੀਓ ਬਿਜ਼ਨੈਸ ਪਬਲੀਕੇਸ਼ਨ ਤੁਹਾਨੂੰ ਉੱਤਰੀ ਓਨਟਾਰੀਓ ਵਿਚ ਵਪਾਰਕ ਉੱਨਤੀ ਦੇ  ਬਾਰੇ ਜਾਣੂ ਰੱਖਦਾ ਹੈ।

ਕਾਰੋਬਾਰਾਂ ਲਈ ਸਹਾਇਤਾ ਸੇਵਾਵਾਂ

ਨੌਰਥ ਬੇਅ, ਟਿਮ੍ਮਿਨਜ਼, ਸਡਬਰੀ ਅਤੇ  ਸੂ ਸੇਂਟ ਮੈਰੀ ਦੇ ਖੇਤਰੀ ਵਪਾਰਕ ਵਿਕਾਸ ਕੇਂਦਰ ਨਵੇਂ ਕਾਰੋਬਾਰਾਂ ਦੇ ਸਫ਼ਲ ਹੋਣ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਨ। ਤੁਸੀਂ ਵਿੱਤੀ, ਮਾਰਕੀਟਿੰਗ, ਸ਼ੁਰੂਆਤੀ ਖਰਚਿਆਂ, ਵਪਾਰਕ ਸਥਾਨ, ਨਕਦ ਵਹਾਅ, ਬੈਂਕਿੰਗ ਅਤੇ ਹੋਰ ਬਹੁਤ ਕੁਝ ਬਾਰੇ ਸਲਾਹ ਪ੍ਰਾਪਤ ਕਰ ਸਕਦੇ ਹੋ। ਤੁਸੀਂ ਆਪਣੇ ਸਥਾਨਕ ਕਮਿਊਨਿਟੀ ਫਿਊਚਰਜ਼ ਦਫ਼ਤਰ ਤੋਂ ਛੋਟੀ ਅਨੁਦਾਨ ਲਈ ਵੀ ਯੋਗ ਹੋ ਸਕਦੇ ਹੋ।

ਕਾਰੋਬਾਰੀ ਅਦਾਰੇ

ਇੱਕ ਵਾਰ ਜਦੋਂ ਤੁਸੀਂ ਕੋਈ ਕਾਰੋਬਾਰ ਖੋਲ੍ਹ ਲਿਆ ਜਾਂ ਖਰੀਦ ਲਿਆ ਹੈ, ਤਾਂ ਅਗਲਾ ਕਦਮ ਚੁੱਕੋ ਅਤੇ ਆਪਣੇ ਸਥਾਨਕ ਚੈਂਬਰ ਆਫ਼ ਕਾਮਰਸ ਜਾਂ ਬੋਰਡ ਆਫ ਟ੍ਰੇਡ ਦੇ ਮੈਂਬਰ ਬਣੋ। ਇੱਕ ਛੋਟੀ ਸਲਾਨਾ ਮੈਂਬਰਸ਼ਿਪ ਫੀਸ ਲਈ, ਤੁਹਾਡੇ ਕੋਲ ਆਪਣੇ ਵਿਚਾਰਾਂ ਵਾਲੇ ਵਪਾਰਕ ਲੋਕਾਂ ਨਾਲ ਨੈਟਵਰਕ ਕਰਨ ਦੇ ਕਈ ਮੌਕੇ ਹੋਣਗੇ। ਤੁਸੀਂ ਚੈਂਬਰ ਦੇ ਰਾਸ਼ਟਰੀ ਨੈਟਵਰਕ ਦੁਆਰਾ ਆਪਣੇ ਅਤੇ ਆਪਣੇ ਕਰਮਚਾਰੀਆਂ ਲਈ ਘੱਟ ਲਾਗਤ ਵਾਲੀ ਸਮੂਹ ਬੀਮਾ ਪਾਲਸੀਆਂ ਦਾ ਫਾਇਦਾ ਵੀ ਲੈ ਸਕਦੇ ਹੋ।

ਇੱਕ ਵਿਦੇਸ਼ੀ ਕਾਮੇ ਨੂੰ ਨੌਕਰੀ ਤੇ ਨਿਯੁਕਤ ਕਰੋ

ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਕੋਈ ਕਾਰੋਬਾਰੀ ਮਾਲਕ ਕੁਝ ਖਾਸ ਅਹੁਦਿਆਂ ਲਈ ਸਥਾਨਕ ਕਰਮਚਾਰੀਆਂ ਨੂੰ ਨਹੀਂ ਲੱਭ ਸਕਦਾ ਹੈ, ਅਤੇ ਉਸ ਨੂੰ ਕਿਤੇ ਹੋਰ ਲੱਭਣਾ ਪੈਂਦਾ ਹੈ। ਅਜਿਹੇ ਮਾਮਲਿਆਂ ਵਿੱਚ, ਇੱਕ ਵਿਦੇਸ਼ੀ ਕਾਮੇ ਨੂੰ ਭਰਤੀ ਕਰਨਾ ਤੁਹਾਡਾ ਇੱਕੋ ਇੱਕ ਵਿਕਲਪ ਹੋ ਸਕਦਾ ਹੈ, ਹਾਲਾਂਕਿ ਕਮਿਊਨਿਟੀ ਇਹ ਚਾਹੇਗੀ ਕਿ ਤੁਸੀਂ ਇਸ ਕਦਮ ਤੋਂ ਪਹਿਲਾਂ ਸਥਾਨਕ ਸਰੋਤਾਂ ਨੂੰ ਪੂਰੀ ਤਰ੍ਹਾਂ ਵਰਤੋ।

ਰੁਜ਼ਗਾਰਦਾਤਾਵਾਂ ਲਈ ਸੇਵਾਵਾਂ

ਰੁਜ਼ਗਾਰਦਾਤਾ ਬਹੁਤ ਸਾਰੀਆਂ ਸਹਾਇਤਾ ਸੇਵਾਵਾਂ ਅਤੇ ਸਰੋਤਾਂ ਦਾ ਲਾਭ ਲੈ ਸਕਦੇ ਹਨ, ਭਾਵੇਂ ਇਹ ਢੁਕਵੇਂ ਕਰਮਚਾਰੀਆਂ ਨੂੰ ਲੱਭਣ ਵਿੱਚ ਮਦਦ ਕਰਨਾ ਹੈ ਜਾਂ ਸਰਕਾਰ ਦੀਆਂ ਰਿਪੋਰਟਿੰਗ ਦੀਆਂ ਲੋੜਾਂ ਅਤੇ ਨਿਯਮਾਂ ਦੀ ਪਾਲਣਾ ਬਾਰੇ ਜਾਣੂ ਕਰਵਾਉਣਾ ਹੈ। ਸਭ ਤੋਂ ਤਾਜ਼ਾ ਜਾਣਕਾਰੀ ਲਈ, ਇਸ ਸਾਈਟ ਤੇ ਅਤੇ ਇੱਥੇ ਜਾਓ ਜੇ ਤੁਹਾਡਾ ਸਥਾਨ  ਲੈਚਫੋਰਡ ਅਤੇ ਹਰਸਟ ਅਤੇ ਕਿਰਕਲੈਂਡ ਲੇਕ ਤੋਂ ਚੈਪਲਿਉ ਤੱਕ ਹੋ। ਜੇ ਤੁਸੀਂ ਨੌਰਥ ਬੇਅ ਖੇਤਰ ਵਿਚ ਹੋ ਤਾਂ ਇੱਥੇ ਅਤੇ ਇੱਥੇ ਦੇਖੋ, ਸਡਬਰੀ ਖੇਤਰ ਇੱਥੇ ਅਤੇ ਇੱਥੇ ਅਤੇ ਸੂ  ਸੇਂਟ ਮੈਰੀ ਖੇਤਰ ਲਈ ਇੱਥੇ ਦੇਖੋ।

ਸਾਡੇ ਮਾਣਮੱਤੇ ਪ੍ਰਾਯੋਜਕ

ਸਾਡੇ ਨਾਲ ਸੰਪਰਕ ਕਰੋ

Timmins and District Multicultural Centre
119 Pine Street South, Suite 10
Timmins, ON P4N 2K3
705-269-8622
www.timminsmulticultural.ca

North Bay & District Multicultural Centre
100 Main Street East
North Bay, ON P1B 1A8
705-495-8931
www.nbdmc.ca

Back to top