ਭੂਮਿਕਾ

ਉੱਤਰਪੂਰਬੀ ਓਨਟਾਰੀਓ ਪੰਜ ਕਾਲਜਾਂ - ਕੈਨੇਡੋਰ ਕੌਲੇਜ, ਨਾਰਦਰਨ ਕੌਲੇਜ, ਕੈਮਬ੍ਰਿਅਨ ਕੌਲੇਜ, ਸੂ ਕੌਲੇਜ ਅਤੇ, ਕੌਲੇਜ ਬੋਰਿਅਲ- ਅਤੇ ਚਾਰ ਯੂਨੀਵਰਸਿਟੀਆਂ- ਲੌਰਨਸ਼ਿਅਨ ਯੂਨੀਵਰਸਿਟੀ, ਅਲੱਗੋਮਾ ਯੂਨੀਵਰਸਿਟੀ, ਨਿਪਿਸਿੰਗ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਡੀ ਹਰਸਟ ਦਾ ਘਰ ਹੈ। ਹਰੇਕ ਖੇਤਰ ਵਿੱਚ ਚਾਰ ਸਕੂਲ ਬੋਰਡ ਹਨ ਜੋ ਅੰਗ੍ਰੇਜ਼ੀ ਪਬਲਿਕ ਸਕੂਲ, ਅੰਗਰੇਜ਼ੀ ਅਲੱਗ (ਰੋਮਨ ਕੈਥੋਲਿਕ) ਸਕੂਲ, ਫ੍ਰੈਂਚ ਪਬਲਿਕ ਅਤੇ ਫ੍ਰੈਂਚ ਅਲੱਗ ਸਕੂਲਾਂ ਦੀਆਂ ਸੇਵਾਵਾਂ ਦਿੰਦੇ ਹਨ। ਤੁਹਾਡੇ ਬੱਚੇ ਜੂਨੀਅਰ ਕਿੰਡਰਗਾਰਟਨ ਚਾਰ ਸਾਲ ਦੀ ਉਮਰ ਵਿੱਚ ਸ਼ੁਰੂ ਕਰਦੇ ਹਨ ਅਤੇ ਐਲੀਮੈਂਟਰੀ, ਮਿਡਲ ਅਤੇ ਹਾਈ ਸਕੂਲ ਤੋਂ 12 ਵੀਂ ਜਮਾਤ ਤਕ (17 ਸਾਲ ਜਾਂ 18 ਸਾਲ) ਜਾਰੀ ਰੱਖਦੇ ਹਨ। 12 ਵੀਂ ਜਮਾਤ ਤੱਕ ਦੀ ਪੜ੍ਹਾਈ ਲਈ ਕੋਈ ਲਾਗਤ ਨਹੀਂ ਹੈ। ਜਦੋਂ ਵਿਦਿਆਰਥੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਜਾਂਦੇ ਹਨ ਤਾਂ ਉਥੇ ਸਾਲਾਨਾ ਟਿਊਸ਼ਨ ਫੀਸ ਹੁੰਦੀ ਹੈ।

ਸਕੂਲਾਂ ਬਾਰੇ ਵਧੇਰੇ ਜਾਣਕਾਰੀ ਲਈ, ਉੱਤਰਪੂਰਬੀ ਓਨਟਾਰੀਓ ਵਿੱਚ ਸਕੂਲ ਬੋਰਡਾਂ ਲਈ ਇਹਨਾਂ ਵੈੱਬਸਾਈਟਾਂ 'ਤੇ ਜਾਓ: ਕੋਨਸੇਲ ਸਕੋਲੇਰ ਡੇ ਡਿਸਟ੍ਰਿਕਟ ਕੈਥੋਲਿਕ ਡੇ ਗ੍ਰੈਂਡਸ ਰਿਵੀਅਰਸ (Conseil scolaire de district catholique des Grandes Rivières); ਡਿਸਟ੍ਰਿਕਟ ਸਕੂਲ ਬੋਰਡ ਓਨਟਾਰੀਓ ਨੌਰਥ ਈਸਟ (District School Board Ontario North East); ਕੋਨਸੇਲ ਸਕੋਲੇਰ ਡੀ ਡਿਸਟ੍ਰਿਕਟ ਕੈਥੋਲਿਕ ਡੂ ਨੌਵਲ- ਓਨਟਾਰੀਓ (Conseil scolaire de district catholique du Nouvel-Ontario); ਨੌਰਥਈਸਟਰਨ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Northeastern Catholic District School Board); ਅਲਗੋਮਾ ਡਿਸਟ੍ਰਿਕਟ ਸਕੂਲ ਬੋਰਡ (Algoma District School Board); ਹਿਊਰੋਨ-ਸੁਪੀਰੀਅਰ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Huron-Superior Catholic District School Board); ਕੋਨਸੇਲ ਸਕੋਲੇਰ ਡੀ ਡਿਸਟ੍ਰਿਕਟ ਕੈਥੋਲਿਕ ਫ੍ਰੈਂਕੋ-ਨੋਰਡ (Conseil scolaire de district catholique Franco-Nord); ਕੋਨਸੇਲ ਸਕੋਲੇਰ ਡੀ ਡਿਸਟ੍ਰਿਕਟ ਡੂ ਨੋਰਡ-ਐਸਟ ਡੀ ਲ' ਓਨਟਾਰੀਓ (Conseil scolaire de district du Nord-Est de l’Ontario); ਨਿਅਰ ਨੌਰਥ ਡਿਸਟ੍ਰਿਕਟ ਸਕੂਲ ਬੋਰਡ (Near North District School Board); ਨਿੱਪਿਸਿੰਗ-ਪੈਰੀ ਸਾਊਂਡ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Nipissing-Parry Sound Catholic District School Board); ਰੇਨਬੋ ਡਿਸਟ੍ਰਿਕਟ ਸਕੂਲ ਬੋਰਡ (Rainbow District School Board); ਅਤੇ ਸਡਬਰੀ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Sudbury Catholic District School Board)।

ਪਰੌੜ ਸਿੱਖਿਆ

ਜੇ ਤੁਹਾਡੇ ਅਕਾਦਮਿਕ ਸਰਟੀਫਿਕੇਟਾਂ ਨੂੰ ਕੈਨੇਡਾ ਵਿਚ ਵਰਤਣ ਲਈ ਮੁਲਾਂਕਣ ਦੀ ਲੋੜ ਹੈ, ਤਾਂ ਵਰਲਡ ਐਜੂਕੇਸ਼ਨ ਸਰਵਿਸਿਜ਼ (ਡਬਲਿਊ ਈ ਐਸ) (World Education Services (WES)) ਨਾਲ ਸੰਪਰਕ ਕਰੋ। ਕਈ ਵਾਰ ਕੈਨੇਡਾ ਵਿੱਚ ਲੋੜੀਂਦੇ ਸਟੈਂਡਰਡ ਨੂੰ ਪੂਰਾ ਕਰਨ ਲਈ ਤੁਹਾਨੂੰ ਵਾਧੂ ਕੋਰਸ ਜਾਂ ਇੱਕ ਬ੍ਰਿਜਿੰਗ ਪ੍ਰੋਗਰਾਮ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਉਹ ਜੋ ਕੈਨੇਡਾ ਵਿਚ ਆਪਣੀ ਅਕਾਦਮਿਕ ਪੜ੍ਹਾਈ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੇ ਹਨ  ਓਨਟਾਰੀਓ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਜਾਣਕਾਰੀ ਨੂੰ ਦੇਖ ਸਕਦੇ ਹਨ ਅਤੇ ਫਿਰ ਇਸ ਸੈਕਸ਼ਨ ਵਿਚ ਸੂਚੀਬੱਧ ਖੇਤਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਵੈਬਸਾਈਟਾਂ 'ਤੇ ਜਾ ਸਕਦੇ ਹਨ। ਓਨਟਾਰੀਓ ਵਿਚਲੇ ਹੁਨਰਮੰਦ ਵਪਾਰਾਂ ਵਿਚ ਕੰਮ ਕਰਨ ਬਾਰੇ ਜਾਣਕਾਰੀ ਇੱਥੇ ਮਿਲ ਸਕਦੀ ਹੈ।

ਅੰਤਰਰਾਸ਼ਟਰੀ ਵਿਦਿਆਰਥੀ

ਉੱਤਰਪੂਰਬੀ ਓਨਟਾਰੀਓ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ। ਜੇ ਤੁਸੀਂ ਓਨਟਾਰੀਓ ਵਿੱਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਉਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਤੁਸੀਂ ਉੱਤਰਪੂਰਬੀ ਓਨਟਾਰੀਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੇਠਾਂ ਦਿੱਤੇ ਵੈੱਬਸਾਈਟ ਪੰਨੇ ਖੋਲ੍ਹ ਸਕਦੇ ਹੋ; ਕੈਨੇਡੋਰ ਕੌਲੇਜ, ਨੌਰਦਰਨ ਕੌਲੇਜ; ਕੈਮਬ੍ਰਿਅਨ ਕੌਲੇਜ; ਸੂ ਕੌਲੇਜ ਕੌਲੇਜ ਬੋਰਿਅਲ; ਲੌਰੈਂਸ਼ਿਅਨ ਯੂਨੀਵਰਸਿਟੀ; ਅਲਗੋਮਾ ਯੂਨੀਵਰਸਿਟੀ; ਅਤੇ ਨਿਪਿਸਿੰਗ ਯੂਨੀਵਰਸਿਟੀ

ਭਾਸ਼ਾ ਸਿਖਲਾਈ

ਤੁਹਾਡੀ ਨੌਕਰੀ ਦੀ ਭਾਲ ਵਿੱਚ ਕਾਮਯਾਬ ਹੋਣ ਲਈ ਤੁਹਾਨੂੰ ਆਪਣੀ ਅੰਗ੍ਰੇਜ਼ੀ ਜਾਂ ਫ੍ਰੈਂਚ ਨੂੰ ਸੁਧਾਰਨਾ ਪੈ ਸਕਦਾ ਹੈ। ਤੁਹਾਡੇ ਨੇੜਲੇ ਇਮੀਗ੍ਰੈਂਟ ਸੈਟਲਮੈਂਟ ਸਰਵਿਸਿਜ਼ ਆਫ਼ਿਸ ਕੋਲ ਸਾਡੀਆਂ ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਸਿੱਖਣ ਲਈ ਤੁਹਾਡੇ ਵਿਕਲਪਾਂ ਬਾਰੇ ਜਾਣਕਾਰੀ ਹੋਵੇਗੀ: ਨੌਰਥ ਬੇਅ ਐਂਡ ਡਿਸਟ੍ਰਿਕਟ ਮਲਟੀਕਲਚਰਲ ਸੈਂਟਰ; ਟਿਮਿੰਨਜ਼ ਐਂਡ ਡਿਸਟ੍ਰਿਕਟ ਮਲਟੀਕਲਚਰਲ ਸੈਂਟਰ; ਵਾਈਐਮਸੀਏ ਓਫ ਸਡਬਰੀ ਨਿਊਕਮਰ ਸਰਵਿਸਿਜ਼; ਲਿੰਕ ਸਡਬਰੀ, ਸਡਬਰੀ ਮਲਟੀਕਲਚਰਲ ਐਂਡ ਫੋਕ ਆਰਟਸ ਐਸੋਸੀਏਸ਼ਨ; ਸੌਲਟ ਕਮਿਉਨਿਟੀ ਕਰੀਅਰ ਸੈਂਟਰ। 

ਸਾਡੇ ਮਾਣਮੱਤੇ ਪ੍ਰਾਯੋਜਕ

ਸਾਡੇ ਨਾਲ ਸੰਪਰਕ ਕਰੋ

Timmins and District Multicultural Centre
119 Pine Street South, Suite 10
Timmins, ON P4N 2K3
705-269-8622
www.timminsmulticultural.ca

North Bay & District Multicultural Centre
100 Main Street East
North Bay, ON P1B 1A8
705-495-8931
www.nbdmc.ca

Back to top