ਟੋਰਾਂਟੋ ਤੋਂ ਡ੍ਰਾਈਵ ਕਰਕੇ, ਤੁਸੀਂ ਸਿਰਫ ਤਿੰਨ ਘੰਟਿਆਂ ਵਿਚ ਉੱਤਰਪੂਰਬੀ ਓਨਟਾਰੀਓ ਦੇ ਦੱਖਣੀ ਭਾਗ ਤੱਕ ਪਹੁੰਚ ਸਕਦੇ ਹੋ। ਜੇ ਤੁਸੀਂ ਹਾਈਵੇਅ ਦੇ ਉੱਤਰ ਵੱਲ ਜਿੱਥੇ ਤੱਕ ਉਹ ਜਾਂਦਾ  ਹੈ ਜਾਂਦੇ ਹੋ, ਤਾਂ ਤੁਹਾਨੂੰ ਹੋਰ ਸਾਢੇ ਸੱਤ ਘੰਟੇ ਲਗਣਗੇ, ਖੇਤਰ ਇੰਨਾਂ ਵੱਡਾ ਹੈ। ਨਾਰਥ ਬੇਅ, ਸਡਬਰੀ,  ਸੂ ਸੇਂਟ ਮੈਰੀ ਅਤੇ ਟਿਮਮਿਨਜ਼ ਦੇ ਹਵਾਈਅੱਡੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਅਤੇ ਬਿਲੀ ਬਿਸ਼ਪ ਟੋਰਾਂਟੋ ਸਿਟੀ ਏਅਰਪੋਰਟ ਅਤੇ ਹੋਰ ਕੈਨੇਡੀਅਨ ਸ਼ਹਿਰਾਂ ਲਈ ਰੋਜ਼ਾਨਾ ਉਡਾਨਾਂ ਦੀ ਪੇਸ਼ਕਸ਼ ਕਰਦੇ ਹਨ।

ਤੁਸੀਂ ਵੇਖੋਗੇ ਕਿ ਹਾਊਸਿੰਗ ਦੀਆਂ ਕੀਮਤਾਂ ਸਮੁੱਚੇ ਖੇਤਰ ਵਿੱਚ ਗ੍ਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਅਤੇ ਦੂਜੇ ਸ਼ਹਿਰਾਂ  ਵਿਚਲੇ ਸਾਰੇ ਖੇਤਰਾਂ ਨਾਲੋਂ ਕਾਫ਼ੀ ਸਸਤੀਆਂ ਹਨ। ਉੱਤਰਪੂਰਬੀ ਓਨਟਾਰੀਓ ਵਿੱਚ ਪ੍ਰਮੁੱਖ ਭਾਸ਼ਾ ਅੰਗਰੇਜ਼ੀ ਹੈ, ਅਤੇ ਬਹੁਤ ਸਾਰੇ ਲੋਕ ਫ੍ਰੈਂਚ ਵੀ ਬੋਲਦੇ  ਹਨ। ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਪੋਲੀਸ਼ਿਸ਼ ਅਤੇ ਸਪੈਨਿਸ਼ ਵਰਗੀਆਂ ਦੁਨੀਆਂ ਭਰ ਦੀਆਂ ਹੋਰਨਾਂ ਭਾਸ਼ਾਵਾਂ  ਦੇ ਨਾਲ, ਛੋਟੇ ਕੇਂਦਰਾਂ ਵਿੱਚ ਦੱਖਣ ਏਸ਼ੀਆਈ ਅਤੇ ਚੀਨੀ ਭਾਸ਼ਾਵਾਂ ਵੀ ਲਗਾਤਾਰ ਵੱਧ ਸੁਣਨ ਵਿੱਚ ਆ ਰਹੀਆਂ ਹਨ। ਇਸ ਖੇਤਰ ਦੇ ਮੂਲ ਨਿਵਾਸੀ - ਅਲਗੋਂਕਿਨ, ਓਜੀਬਵੇ ਅਤੇ ਕ੍ਰੀ ਨੇਸ਼ਨਜ਼ ਦੇ ਆਦਿਵਾਸੀ ਲੋਕ - ਅਜੇ ਵੀ ਇੱਥੇ ਰਹਿੰਦੇ ਹਨ ਅਤੇ ਹਰੇਕ ਸਮੂਹ ਦੀ ਆਪਣੀ ਖੁਦ ਦੀ ਭਾਸ਼ਾ ਹੈ।

ਸਾਰੇ ਚਾਰ ਹੱਬ ਸ਼ਹਿਰਾਂ ਦੇ ਵਿੱਚ ਨਵੇਂ ਆਉਣ ਵਾਲਿਆਂ ਲਈ ਇੱਕ ਸੈਟਲਮੈਂਟ ਏਜੰਸੀ  ਹੈ, ਅਤੇ ਇਹ ਛੋਟੇ ਕੇਂਦਰਾਂ ਵਿੱਚ ਵੀ ਸੈਟਲਮੈਂਟ ਸੇਵਾਵਾਂ ਦੀ ਪੇਸ਼ਕਸ਼ ਕਰਦੀਆਂ  ਹਨ। ਤੁਹਾਨੂੰ ਓਨਟਾਰੀਓ ਵਿਚ ਜਾਂ ਕੈਨੇਡਾ ਵਿਚ ਰਹਿਣ ਬਾਰੇ ਆਮ ਜਾਣਕਾਰੀ ਸੈਟਲਮੈਂਟ ਏਜੰਸੀਆਂ ਵਿੱਚ ਜਾਂ ਔਨਲਾਈਨ ਆਸਾਨੀ ਨਾਲ ਉਪਲਬਧ ਹੈ।

ਸਰਕਾਰੀ ਸੇਵਾਵਾਂ

ਉੱਤਰਪੂਰਬੀ ਓਨਟਾਰੀਓ ਵਿੱਚ ਸਰਕਾਰ ਦੇ ਤਿੰਨ ਪੱਧਰ ਹਨ: ਫੈਡਰਲ, ਪ੍ਰਾਂਤਿਕ ਅਤੇ ਨਗਰਪਾਲਿਕਾ। ਤੁਹਾਨੂੰ ਸਮੇਂ ਨਾਲ ਆਪਣੇ ਆਪ ਨੂੰ ਜਾਣੂ ਕਰਵਾਉਣਾ ਪਵੇਗਾ ਕਿ ਕਿਹੜੀਆਂ ਸੇਵਾਵਾਂ ਫੈਡਰਲ (ਸਿਟੀਜ਼ਨਸ਼ਿੱਪ, ਪਰਮਾਨੈਂਟ ਰੈਜ਼ੀਡੈਂਟ ਕਾਰਡ ਆਦਿ), ਪ੍ਰਾਂਤੀਏ (ਹੈਲਥ ਕਾਰਡ, ਡਰਾਈਵਰ ਲਾਈਸੈਂਸ, ਹਾਈਵੇਜ਼ ਆਦਿ) ਜਾਂ ਨਗਰਪਾਲਿਕਾ (ਪਾਣੀ, ਸੀਵਰ , ਨਗਰ ਦੀਆਂ ਸੜਕਾਂ, ਆਦਿ) ਦੀਆਂ ਹਨ। ਉੱਤਰਪੂਰਬੀ ਓਨਟਾਰੀਓ ਦੇ ਸਕੂਲ ਬੋਰਡ ਅੰਗਰੇਜ਼ੀ ਕੈਥੋਲਿਕ, ਅੰਗਰੇਜ਼ੀ ਜਨਤਕ, ਫ੍ਰੈਂਚ ਕੈਥੋਲਿਕ ਅਤੇ ਫਰਾਂਸੀਸੀ ਜਨਤਕ ਹਿੱਤਾਂ ਦੀ ਪ੍ਰਤੀਨਿਧਤਾ ਕਰਦੇ ਹਨ, ਅਤੇ ਇਹਨਾਂ ਦਾ ਕਾਰਜ ਖੇਤਰ ਖੇਤਰੀ ਹੈ।

ਕਮਿਊਨਿਟੀ ਸੇਵਾਵਾਂ

ਮਿਊਂਸਿਪਲ ਅਤੇ ਪ੍ਰਾਂਤਿਕ ਸਰਕਾਰਾਂ ਦੋਨੋਂ ਬਹੁਤ ਸਾਰੀਆਂ ਕਮਿਊਨਿਟੀ ਸੇਵਾਵਾਂ ਪੇਸ਼ ਕਰਦੀਆਂ ਹਨ, ਜਿਵੇਂ ਚਾਈਲਡਕੇਅਰ ਅਤੇ ਆਮਦਨ ਸਹਾਇਤਾ। ਇਸ ਸਾਈਟ ਤੇ ਹਰ ਕਮਿਊਨਿਟੀ ਪੇਜ ਆਪਣੀ ਸਥਾਨਕ ਸਹੂਲਤਾਂ, ਜਿਵੇਂ ਕਿ ਚਾਈਲਡਕੇਅਰ, ਲਾਇਬ੍ਰੇਰੀਆਂ, ਖੇਡ ਸੁਵਿਧਾਵਾਂ, ਅਤੇ ਸੱਭਿਆਚਾਰਕ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਾ ਹੈ।

ਹਾਊਸਿੰਗ

ਉੱਤਰਪੂਰਬੀ ਓਨਟਾਰੀਓ ਵਿੱਚ ਮਕਾਨ ਦੀਆਂ ਕੀਮਤਾਂ ਗ੍ਰੇਟਰ ਟੋਰਾਂਟੋ ਏਰੀਆ ਜਾਂ ਹੋਰ ਕੈਨੇਡੀਅਨ ਸ਼ਹਿਰਾਂ ਤੋਂ ਕਾਫੀ ਸਸਤੀਆਂ ਹਨ। ਹਾਲਾਂਕਿ ਇਹ ਸ਼ਹਿਰ ਮੁਤਾਬਕ ਵੱਖਰੀ ਹੁੰਦੀ ਹੈ, ਤੁਸੀਂ $200,000 ਤੋਂ $300,000 ਲਈ ਇੱਕ ਗੈਰੇਜ ਦੇ  ਨਾਲ ਤਿੰਨ-ਬੈਡਰੂਮ  ਦਾ ਇੱਕ ਵਧੀਆ ਡਿਟੈਚ ਘਰ  ਖ਼ਰੀਦ ਸਕਦੇ ਹੋ। ਟੋਰਾਂਟੋ ਵਿੱਚ, ਉਸੇ ਤਰਾਂ ਦਾ ਘਰ $1 ਮਿਲੀਅਨ ਤੋਂ  ਕਿਧਰੇ ਵੱਧ ਦਾ ਹੋ ਸਕਦਾ ਹੈ। ਤੁਸੀਂ ਇੱਥੇ ਘਰਾਂ ਦੀਆਂ ਕੀਮਤਾਂ ਦੀ ਤੁਲਨਾ ਕਰ ਸਕਦੇ ਹੋ।

 ਤੁਸੀਂ ਆਪਣੀ ਦਿਲਚਸਪੀ ਵਾਲੇ ਸ਼ਹਿਰ ਵਿਚ ਕਿਸੇ ਚੰਗੇ ਰੀਅਲ ਅਸਟੇਟ ਏਜੰਟ ਦੇ ਨਾਂ ਬਾਰੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਜਾਂ ਨਜ਼ਦੀਕੀ ਸੈਟਲਮੈਂਟ ਏਜੰਸੀ ਨੂੰ ਪੁੱਛੋ। ਜੇ ਤੁਸੀਂ ਘਰ ਖਰੀਦ ਰਹੇ ਹੋ, ਤਾਂ ਰੀਅਲ ਅਸਟੇਟ ਏਜੰਟ ਦੀਆਂ ਸੇਵਾਵਾਂ ਲਈ ਕੋਈ ਕੀਮਤ ਨਹੀਂ ਹੈ, ਅਤੇ ਉਹਨਾਂ ਨੂੰ ਕੀਮਤਾਂ ਅਤੇ ਸਥਾਨ ਬਾਰੇ ਸਭ ਤੋਂ ਵਧੀਆ ਜਾਣਕਾਰੀ ਹੁੰਦੀ ਹੈ। ਉਹ ਤੁਹਾਨੂੰ ਸਹੀ ਘਰ ਲੱਭਣ, ਖਰੀਦਾਰੀ ਦੀ ਪੇਸ਼ਕਸ਼ ਕਰਨ, ਅਤੇ ਤੁਹਾਡੀ ਮੌਰਗੇਜ ਕਰਵਾਉਣ ਵਿੱਚ ਮਦਦ ਕਰ ਸਕਦੇ ਹਨ। ਘਰ ਜਾਂ ਅਪਾਰਟਮੈਂਟ ਨੂੰ ਕਿਰਾਏ ਤੇ ਲੈਣ ਦੀ ਲਾਗਤ ਸਾਰੇ ਖੇਤਰ ਵਿੱਚ ਵੱਖ-ਵੱਖ ਹੁੰਦੀ ਹੈ। ਤੁਸੀਂ ਆਪਣੇ ਆਪ ਨੂੰ ਕਿਰਾਏ ਤੇ ਲੈਣ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨਾਲ ਜਾਣੂ ਕਰਵਾਉਣਾ ਚਾਹ ਸਕਦੇ ਹੋ।

ਖੇਡਾਂ ਅਤੇ ਮਨੋਰੰਜਨ

ਉੱਤਰਪੂਰਬੀ ਓਨਟਾਰੀਓ ਤੁਹਾਨੂੰ ਆਪ ਜਾਂ ਆਪਣੇ ਪਰਿਵਾਰ ਨਾਲ ਕੀਤੀਆਂ ਜਾ ਸਕਣ ਵਾਲੀਆਂ ਅਜਿਹੀਆਂ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਪੇਸ਼ ਕਰ ਸਕਦਾ ਹੈ, ਜਿਵੇਂ ਕਿ:

  • ਹਾਈਕਿੰਗ
  • ਬੋਟਿੰਗ
  • ਕੈਨੂਇੰਗ
  • ਕਾਇਆਕਿੰਗ
  • ਤੈਰਾਕੀ
  • ਸਾਈਕਲਿੰਗ
  • ਕੈਂਪਿੰਗ
  • ਸਨੋਸ਼ੋਇੰਗ
  • ਸਨੋਮੋਬਾਈਲਿੰਗ
  • ਸਕੀਇੰਗ
  • ਸਨੋਬੋਰਡਿੰਗ
  • ਮੱਛੀਆਂ ਫੜਨਾ
  • ਸ਼ਿਕਾਰ ਕਰਨਾ
  • ਗੇਂਦਬਾਜ਼ੀ (bowling)
  • ਗੋਲਫ
  • ਟੈਨਿਸ

ਇੰਨ੍ਹਾਂ ਲਈ ਸੰਗਠਿਤ  ਟੀਮ  ਖੇਡਾਂ ਹਨ:

  • ਸੌਕਰ (ਫੁੱਟਬਾਲ)
  • ਹੌਕੀ
  • ਬਾਸਕਿਟਬਾਲ
  • ਬੇਸਬਾਲ
  • ਸੌਫਟਬਾਲ
  • ਸਲੋ-ਪਿੱਚ
  • ਵੌਲੀਬਾਲ
  • ਕ੍ਰਿਕੇਟ

ਬਹੁਤ ਸਾਰੇ ਭਾਈਚਾਰਿਆਂ ਵਿੱਚ ਫਿਟਨੈਸ ਸੈਂਟਰ ਵੀ ਹੁੰਦੇ ਹਨ।

ਇੱਕ ਵਾਰ ਜਦੋਂ ਤੁਸੀਂ ਇੱਥੇ ਰਹਿੰਦੇ ਹੋ, ਦੋਸਤਾਂ ਅਤੇ ਪਰਿਵਾਰਾਂ ਦੇ ਦੌਰਿਆਂ ਲਈ ਤਿਆਰੀ ਕਰੋ ਕਿਉਂਕਿ ਉੱਤਰੀ ਓਨਟਾਰੀਓ ਦਾ ਦੌਰਾ ਕਰਨ ਦੇ 10 ਪ੍ਰਮੁੱਖ ਕਾਰਨ ਇੱਥੇ ਹਨ

ਖਰੀਦਦਾਰੀ ਅਤੇ ਮਨੋਰੰਜਨ

ਉੱਤਰਪੂਰਬੀ ਓਨਟਾਰੀਓ ਦੀ ਲਗਭਗ ਹਰੇਕ ਕਮਿਊਨਿਟੀ ਵਿੱਚ ਸਟੋਰ  ਹਨ ਜੋ ਤੁਹਾਡੀ ਰੋਜ਼ਾਨਾ ਦੀ ਕਰਿਆਨੇ, ਕੱਪੜੇ ਅਤੇ ਘਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਪਰ, ਤੁਸੀਂ ਸ਼ਾਇਦ ਕਦੇ ਕਦੇ ਇੱਕ ਸਭਿਆਚਾਰਕ ਸਮਾਗਮ ਜਾਂ ਥੋੜੀ ਖਰੀਦਦਾਰੀ ਲਈ ਵੱਡੇ ਖੇਤਰੀ ਕੇਂਦਰਾਂ ਵਿੱਚੋਂ ਕਿਸੇ ਦਾ ਦੌਰਾ ਕਰਨਾ ਚਾਹੋਗੇ। ਸਡਬਰੀ, ਟਿਮਮਿਨਜ਼, ਨਾਰਥ ਬੇਅ ਅਤੇ  ਸੂ ਸੇਂਟ ਮੈਰੀ ਵਿੱਚ ਵੱਡੇ ਰਿਟੇਲ ਮਾਲ, ਚੰਗੀ ਡਾਊਨਟਾਊਨ ਸ਼ਾਪਿੰਗ, ਸੱਭਿਆਚਾਰਕ ਸਹੂਲਤਾਂ ਅਤੇ ਖੇਡ ਸਮਾਗਮ ਹਨ।

ਆਵਾਜਾਈ ਸੇਵਾਵਾਂ

ਉੱਤਰੀ ਓਨਟਾਰੀਓ ਦੇ ਅੰਦਰ ਯਾਤਰਾ ਲਈ ਤੁਹਾਡੇ ਵਿਕਲਪ ਡਰਾਈਵ ਕਰਨਾ, ਹਵਾਈ ਯਾਤਰਾ ਕਰਨਾ ਜਾਂ ਬੱਸ ਲੈਣਾ ਹਨ। ਜੇ ਤੁਸੀਂ ਅੱਗੇ ਦੱਖਣ, ਪੂਰਬ ਜਾਂ ਪੱਛਮ ਵਲ ਜਾ ਰਹੇ ਹੋ ਤਾਂ  ਰੇਲ ਚੋਣਾਂ ਵੀ ਹਨ। ਜੇ ਤੁਸੀਂ ਡ੍ਰਾਇਵਿੰਗ ਕਰ ਰਹੇ ਹੋ, ਤਾਂ ਅਸੀਂ ਸਰਦੀਆਂ ਦੀ ਡਰਾਇਵਿੰਗ ਲਈ ਬਰਫ ਵਿੱਚ ਚਲਣ ਵਾਲੇ ਟਾਇਰਾਂ ਦੀ ਸਿਫ਼ਾਰਿਸ਼ ਕਰਦੇ ਹਾਂ, ਅਤੇ ਆਪਣੀ ਮੰਜ਼ਿਲ ਤੇ ਸੁਰੱਖਿਅਤ ਢੰਗ ਨਾਲ ਪਹੁੰਚਣ  ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਜੀਪੀਐਸ (GPS) ਸਿਸਟਮ ਜਾਂ ਚੰਗਾ ਹਾਈਵੇਅ ਦਾ ਨਕਸ਼ਾ  ਹੈ। ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਜਾਇਜ਼ ਓਨਟਾਰੀਓ ਡ੍ਰਾਈਵਰਜ਼ ਲਾਇਸੈਂਸ ਹੈ। ਹੋਰ ਡਰਾਇਵਿੰਗ ਜਾਣਕਾਰੀ ਇੱਥੇ ਉਪਲਬਧ ਹੈ।

ਸਿਹਤ ਅਤੇ ਸਮਾਜਕ ਸੇਵਾਵਾਂ

ਤੁਹਾਡੀ ਡਾਕਟਰੀ ਦੇਖਭਾਲ ਦੀ ਲਾਗਤ ਤੁਹਾਡੇ ਪ੍ਰਾਂਤੀਏ  ਓਹਿੱਪ (OHIP) ਕਾਰਡ ਦੁਆਰਾ ਕਵਰ ਕੀਤੀ ਗਈ ਹੈ, ਜੋ ਕਿ ਤੁਸੀਂ ਸਿਹਤ ਸੰਭਾਲ ਪੇਸ਼ੇਵਰ ਨੂੰ ਹਰ ਫੇਰੀ ਤੇ ਪੇਸ਼ ਕਰਦੇ ਹੋ। ਓਹਿੱਪ ਅੱਖਾਂ ਦੀ ਜਾਂਚ ਵੀ ਕਵਰ ਕਰਦੀ ਹੈ। ਤੁਹਾਡਾ ਰੁਜ਼ਗਾਰਦਾਤਾ ਕਿਸੇ ਲਾਭ ਯੋਜਨਾ ਦੀ ਪੇਸ਼ਕਸ਼ ਕਰ ਸਕਦਾ ਹੈ ਜੋ ਕਿ ਦੰਦਾਂ ਅਤੇ ਨੁਸਖੇ ਵਾਲੇ ਚਸ਼ਮਿਆਂ ਦੇ ਖਰਚਿਆਂ ਨੂੰ ਸ਼ਾਮਲ ਕਰਦਾ ਹੈ, ਪਰ ਜੇ ਨਹੀਂ, ਤਾਂ ਤੁਸੀਂ ਜਦੋਂ ਲੋੜ ਹੋਵੇ ਆਪ ਹੀ ਭੁਗਤਾਨ ਕਰੋ। ਮਾਨਸਿਕ ਸਿਹਤ ਸੇਵਾਵਾਂ, ਅਮਲ (addiction), ਬੱਚਿਆਂ ਅਤੇ ਪਰਿਵਾਰਾਂ ਲਈ ਸੇਵਾਵਾਂ ਅਤੇ ਹੋਰ ਸਿਹਤ ਪ੍ਰੋਗ੍ਰਾਮਾਂ ਬਾਰੇ ਜਾਣਕਾਰੀ ਇੱਥੇ ਲੱਭੀ ਜਾ ਸਕਦੀ ਹੈ।

ਭੋਜਨ ਅਤੇ ਪੀਣ ਵਾਲੇ ਪਦਾਰਥ

ਉੱਤਰਪੂਰਬੀ ਓਂਟਾਰੀਓ ਵਿੱਚ ਤੁਸੀਂ ਕੁਝ ਵਿਲੱਖਣ ਨਵੇਂ ਭੋਜਨ ਅਤੇ ਪੀਣ ਦੇ ਵਿਕਲਪ ਲੱਭ ਸਕਦੇ ਹੋ ਜੋ ਤੁਹਾਡੇ ਆਪਣੇ ਦੇਸ਼ ਵਿੱਚ ਨਹੀਂ ਸਨ। ਇੱਕ ਸ਼ਾਨਦਾਰ ਸਥਾਨਕ ਕਰਾਫਟ ਬੀਅਰ ਦੇ ਨਾਲ ਤਾਜ਼ਾ ਪਿਕਾਰਲ ਡਿਨਰ ਦਾ ਅਨੰਦ ਮਾਣੋ। ਕਿਸੇ ਸ਼ੂਗਰਬ੍ਰਸ਼ (ਮੇਪਲ ਸਿਰਪ ਉਤਸਵ) ਵਿਚ ਜਾਓ ਅਤੇ ਆਪਣੇ ਕੈਨੇਡੀਅਨ ਬੇਕਨ ਅਤੇ ਪੈਂਨਕੇਕ ਦੇ ਨਾਲ ਅਨੰਦ ਲੈਣ ਲਈ ਕੁਝ ਸੁਆਦੀ ਮੈਪਲ ਸਿਰਪ ਆਪਣੇ ਨਾਲ ਘਰ ਲਿਆਓ। ਇੱਕ ਫਰਾਂਸੀਸੀ ਕੈਨੇਡੀਅਨ ਸੱਭਿਆਚਾਰਕ ਉਤਸਵ ਤੇ ਜਾਓ ਅਤੇ ਪੁਟੀਨ, ਟੂਰਟੀਅਰ, ਅਤੇ ਸਮੁੰਦਰੀ ਪਾਈ, ਇੱਕ ਪਰਤਾਂ ਵਾਲੀ ਬਹੁਤ-ਮੀਟਾਂ ਵਾਲੀ ਪਾਈ ਦਾ ਨਮੂਨਾ ਚੱਖੋ। ਜੇ ਤੁਸੀਂ ਕਿਸੇ ਪਾਉ-ਵਾਉ ਜਾਂ ਹੋਰ ਸਵਦੇਸ਼ੀ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੇ ਹੋ ਤਾਂ ਤੁਸੀਂ ਬੋਨੌਕ ਜਾਂ ਮੂਸ, ਤਿੱਤਰ ਜਾਂ ਰਿੱਛਦਾ ਗੇਮ ਮੀਟ, ਅਜ਼ਮਾ ਸਕਦੇ ਹੋ। ਸਥਾਨਕ ਕਾਰੀਗਰ ਚੀਜ਼, ਪੇਸਟਰੀਆਂ ਅਤੇ ਸ਼ਹਿਦ ਦਾ ਉਤਪਾਦਨ ਕਰਦੇ ਹਨ, ਜਿਨ੍ਹਾਂ ਨੂੰ ਖੂੰਜਾਇਆ ਨਹੀਂ ਜਾਣਾ ਚਾਹੀਦਾ।

ਸਾਡੇ ਮਾਣਮੱਤੇ ਪ੍ਰਾਯੋਜਕ

ਸਾਡੇ ਨਾਲ ਸੰਪਰਕ ਕਰੋ

Timmins and District Multicultural Centre
119 Pine Street South, Suite 10
Timmins, ON P4N 2K3
705-269-8622
www.timminsmulticultural.ca

North Bay & District Multicultural Centre
100 Main Street East
North Bay, ON P1B 1A8
705-495-8931
www.nbdmc.ca

Back to top